ਡਾ ਕਰਿਤੀਕਾ ਨੇ ਕਿਹਾ ਆਂਵਲਾ ਹਲਦੀ ਅਦਰਕ ਵਰਤੋ
ਮੁੱਲਾਂਪੁਰ, ਮਾਜਰੀ, ਕੁਰਾਲੀ, 1 ਜੂਨ (ਮਾਰਸ਼ਲ ਨਿਊਜ਼)- ਸਰਕਾਰੀ ਆਯੂਸ ਮੰਤਰਾਲੇ ਅਧੀਨ ਆਯੁਰਵੈਦਿਕ ਵਿਭਾਗ ਵੱਲੋਂ ਮੁੱਲਾਂਪੁਰ ਵਿਖੇ ਵਿਸ਼ੇਸ ਕੈਂਪ ਰਾਹੀਂ ਦਵਾਈਆਂ ਤੇ ਮਾਸਕ ਵੰਡੇ ਗਏ। ਇਸ ਸਬੰਧੀ ਨੋਡਲ ਅਫ਼ਸਰ ਡਾ. ਕਰਿਤੀਕਾ ਭਨੋਟ ਦੀ ਅਗਵਾਈ ‘ਚ ਪੁੱਜੀ ਡਾਕਟਰੀ ਟੀਮ ਵੱਲੋਂ ਡਿਊਟੀ ਦੌਰਾਨ ਹਰ ਸਮੇਂ ਪਬਲਿਕ ਵਿੱਚ ਰਹਿਣ ਕਾਰਨ ਪੁਲਿਸ ਮੁਲਾਜ਼ਮਾਂ ਦੀ ਸਿਹਤ ਸੁਰੱਖਿਆ ਲਈ ਸਰੀਰ ਨੂੰ ਤੰਦਰੁਸਤ ਰੱਖਣ ‘ਚ ਸਹਾਇਕ ਦਵਾਈਆਂ ਇਮੀਉਨਿਟੀ ਬੁਸਟ ਅਤੇ ਮਾਸਕ ਵੰਡੇ ਗਏ।
ਡਾ. ਕਰਿਤਕਾ ਨੇ ਮੁਲਾਜ਼ਮਾਂ ਨੂੰ ਸਾਵਧਾਨੀ ਦੇ ਨਾਲ ਨਾਲ ਖਾਣ ਪੀਣ ਵਿਚ ਹਲਦੀ, ਸੂੰਢ, ਅਦਰਕ, ਨਾਰੀਅਲ ਆਦਿ ਦੇਸੀ ਵਸਤਾਂ ਦਾ ਇਸਤੇਮਾਲ ਕਰਨ ਅਤੇ ਬਜ਼ਾਰੀ ਵਸਤੂਆਂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ। ਥਾਣਾ ਮੁੱਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਬਿਨ੍ਹਾਂ ਲੋੜ ਤੋਂ ਬਾਹਰ ਨਾ ਨਿਕਲਣ, ਮਾਸਕ ਪਹਿਨਣ ਅਤੇ ਇਕੱਠ ਨਾ ਕਰਨ ਦੀ ਅਪੀਲ ਕੀਤੀ।
ਸਮਾਜਸੇਵੀ ਸ੍ਰੀ ਅਰਵਿੰਦਪੁਰੀ ਨੇ ਇਨ੍ਹਾਂ ਯਤਨਾਂ ਲਈ ਡਾ. ਕਤ੍ਰਿਕਾ ਦਾ ਧੰਨਵਾਦ ਕਰਦਿਆਂ ਇਸ ਮਹਾਂਮਾਰੀ ਦੌਰਾਨ ਸਭ ਨੂੰ ਮਿਲਕੇ ਸਰਕਾਰ ਦਾ ਸਹਿਯੋਗ ਕਰਨ ਲਈ ਕਿਹਾ। ਇਸ ਮੌਕੇ ਵੈਦਿਕ ਮੈਡੀਕਲ ਅਫ਼ਸਰ ਡਾ. ਮਨਜਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਅਸ਼ੀਮਾਂ ਸ਼ਰਮਾਂ ਆਦਿ ਨੇ ਵਿਸ਼ੇਸ ਡਿਊਟੀ ਨਿਭਾਈ।