ਮੁੱਲਾਂਪੁਰ ਗਰੀਬਦਾਸ , 29 ਮਈ (ਮਾਰਸ਼ਲ ਨਿਊਜ) -ਪਾਵਰਕਾਮ ਦੇ ਸਬ – ਸਟੇਸ਼ਨ ਖਿਜ਼ਰਾਬਾਦ ਅਧੀਨ ਪੈਂਦੇ ਸਮੁੱਚੇ ਇਲਾਕੇ ਦੀ ਬਿਜਲੀ ਸਪਲਾਈ ਅੱਜ 29 ਮਈ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਬੰਦ ਰਹੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮਾਜਰਾ ਦੇ ਐਸ.ਡੀ.ਓ. ਲਲਿਤ ਮੋਹਨ ਨੇ ਦੱਸਿਆ ਕਿ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਹੀ ਇਹ ਕੱਟ ਲਗਾਇਆ ਜਾ ਰਿਹਾ ਹੈ ।