ਮੁੱਲਾਂਪੁਰ ਗਰੀਬਦਾਸ 11 ਜੁਲਾਈ-ਮਾਰਸ਼ਲ ਠਿਊਜ ਪੰਜਾਬ ਦੇ ਅਯੁਰਵੈਦਿਕ ਸਿਹਤ ਵਿਭਾਗ ਵੱਲੋਂ ਮੁੱਲਾਂਪੁਰ ਵਿਖੇ ਕੋਵਿਡ- 19 ਦੀ ਜਾਗਰੂਕਤਾ ਸਬੰਧੀ ਕੈਂਪ ਲਗਾਇਆ ਗਿਆ। ਇਸ ਸਬੰਧੀ ਵਿਭਾਗ ਦੇ ਪੰਜਾਬ ਇੰਚਾਰਜ਼ ਰਾਕੇਸ਼ ਸ਼ਰਮਾਂ ਅਤੇ ਜ਼ਿਲਾ ਯੂਨਾਨੀ ਅਫ਼ਸਰ ਚੰਦਨ ਕੁਮਾਰ ਕੌਂਸ਼ਲ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕੋਵਿਡ- 19 ਤੋਂ ਬਚਾਅ ਲਈ ਅਤੇ ਰੋਗ ਪ੍ਰਤੀਰੋਧਕ ਤਾਕਤ ਵਧਾਉਣ ਲਈ ਵਿਭਾਗ ਦੀਆਂ ਏ ਐਨ ਐਮ ਅਤੇ ਆਸ਼ਾ ਵਰਕਰਜ਼ ਫਰੰਟ ਲਾਈਨ ਵਾਰੀਅਜ਼ ਨੂੰ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਮਨਜਿੰਦਰ ਕੌਰ, ਡਾ. ਕ੍ਰਿਤਕਾ ਭਨੋਟ, ਡਾ. ਆਸ਼ੀਮਾਂ ਸ਼ਰਮਾਂ, ਪਵਨ ਵਸਿਸਟ ਅਤੇ ਦਾਈ ਕੁਲਵੰਤ ਕੌਰ ਨੇ ਕਰੋਨਾ ਤੋਂ ਬਚਾਅ ਲਈ ਜਾਣਕਾਰੀ ਸਾਂਝੀ ਕਰਦਿਆਂ ਸਭਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਅਤੇ ਹਿਊਮਿਨਿਟੀ ਬੁਸ਼ਟਰ ਦਵਾਈਆਂ ਵੰਡੀਆਂ। ਡਾ. ਕੁਲਜੀਤ ਕੌਰ ਐਸ ਐਮ ਓ ਘੜੂੰਆਂ ਨੇ ਵਿਭਾਗ ਦੇ ਕਰੋਨਾ ਦੌਰਾਨ ਸਮਾਜ ਲਈ ਜਾਰੀ ਇਨ੍ਹਾਂ ਯਤਨਾਂ ਦੀ ਸ਼ਲਾਘਾਂ ਕਰਦਿਆਂ ਐਲੋਪੈਥੀ ਬਾਰੇ ਜਾਣਕਾਰੀ ਦਿੱਤੀ।