ਮਾਜਰੀ, ਕੁਰਾਲੀ
-ਮਾਰਸ਼ਲ ਨਿਊਜ਼-
ਰਾਜਨੀਤੀ ਲਾਹਾ ਲੈਣ ਵਾਲਿਆਂ ਨੂੰ ਸੰਕੋਚ ਦੀ ਅਪੀਲ
ਪਿੰਡ ਅਭੀਪੁਰ ਦੀ ਪੰਚਾਇਤ ਤੇ ਹੋਰ ਮੋਹਤਵਰ ਵਸਨੀਕਾਂ ਨੇ ਪਿੰਡ ‘ਚ   ਮਾਇਨਿੰਗ ਦਾ ਖੰਡਨ ਕਰਦਿਆਂ ਵਿਰੋਧੀਆਂ ਤੇ ਰਾਜਨੀਤਿਕ ਰੰਜਿਸ਼ ਰ ਕਾਰਨ ਪਿੰਡ ਦਾ ਮਹੌਲ ਵਿਗਾੜਨ ਦੇ ਦੋਸ਼ ਲਗਾਉਂਦਿਆਂ ਪ੍ਰਸ਼ਾਸਨ ਤੋਂ ਮਾਮਲੇ ਦੇ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਸਰਪੰਚ ਜਗਦੀਪ ਸਿੰਘ, ਨੌਜਵਾਨ ਆਗੂ ਬਲਕਾਰ ਸਿੰਘ ਮਾਵੀ, ਹਰਪ੍ਰੀਤ ਸਿੰਘ ਪ੍ਰੀਤ, ਮਹਿਲਾ ਆਗੂ ਲਾਭ ਕੌਰ ਤੇ ਪੰਚ ਕੁਲਦੀਪ ਕੌਰ ਨੇ ਵਸਨੀਕਾਂ ਦੇ ਇਕੱਠ ਸਮੇਤ ਕਿਹਾ ਕਿ ਪਿੰਡ ਅੰਦਰ ਇਸ ਸਮੇਂ ਪਿਛਲੇ ਮਹੀਨਿਆਂ ਤੋਂ ਮਾਇਨਿੰਗ ਬਿਲਕੁਲ ਬੰਦ ਹੈ, ਪਰ ਪਿੰਡ ਦੇ ਦੋ-ਚਾਰ ਵਿਆਕਤੀ ਜੋ ਕਿ ਪਹਿਲਾਂ ਖੁਦ ਮਾਇਨਿੰਗ ਦਾ ਹਿੱਸਾ ਸਨ। ਓਹ ਪਿੰਡ ਦੀਆਂ ਪੰਚਾਇਤ ਚੋਣਾਂ ਵਿੱਚ ਹਾਰ ਤੋਂ ਬਾਅਦ ਪੰਚਾਇਤੀ ਵਿਕਾਸ ਕਾਰਜ ਰੋਕਣ ਅਤੇ ਬੁਖਲਾਹਟ ਕਾਰਨ ਕਿਸੇ ਨਾਲ ਝਗੜਾ ਕਰਕੇ ਕੁਝ ਅਧਾਰਹੀਣ ਆਗੂਆਂ ਰਾਹੀਂ ਪਿੰਡ ਦੇ ਝਗੜੇ ਨੂੰ ਮਾਇਨਿੰਗ ਦੀ ਰੰਗਤ ਦੇਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਇਨ੍ਹਾਂ ਮੋਹਤਬਰਾਂ ਨੇ ਜਿਥੇ ਰਾਜਨੀਤੀਵਾਨਾਂ ਨੂੰ ਝੂਠੇ ਮੁੱਦੇ ਰਾਹੀਂ ਆਗੂ ਬਣਨ ਦੀ ਕੋਸ਼ਿਸ਼ ਚ ਪਿੰਡ ਦਾ ਮਹੌਲ ਨਾ ਵਿਗਾੜਨ ਦੀ ਅਪੀਲ ਕੀਤੀ ਹੈ, ਕਿਉਂਕਿ ਬਹੁਗਿਣਤੀ ਪਿੰਡ ਪੰਚਾਇਤ ਨਾਲ ਇੱਕ ਮਤ ਹੈ, ਉਥੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਝਗੜਿਆਂ ਰਾਹੀਂ ਪਿੰਡ ਅੰਦਰ ਅਸ਼ਾਂਤੀ ਪੈਦਾ ਕਰ ਰਹੇ ਅਨਸਰਾਂ ਸਬੰਧੀ ਨਿਰਪੱਖ ਜਾਂਚ ਕੀਤੀ ਜਾਵੇ। ਦੂਜੀ ਧਿਰ ਦੇ ਮੈਂਬਰ ਰਾਮ ਸਿੰਘ ਨੇ ਕਿਹਾ ਕਿ ਮਾਇਨਿੰਗ ਜਾਰੀ ਹੈ ਪਰ ਉਨ੍ਹਾਂ ਝਗੜਾ ਪਿੰਡ ਦੇ ਮਸਲੇ ਬਾਰੇ ਹੋਣ ਤੇ ਮਾਇਨਿੰਗ ਦੀ ਰੰਗਤ ਬਾਰੇ ਪੁੱਛਣ ਤੇ ਮੰਨਿਆ ਕਿ ਉਨ੍ਹਾਂ ਨੂੰ ਤਾ ਇਸ ਬਾਰੇ ਫ਼ੋਨ ਆਇਆ ਸੀ।