ਸਿਸਵਾਂ 17 ਅਗਸਤ( ਮਾਰਸ਼ਲ ਨਿਊਜ) ਸ਼ਹੀਦ ਡਾ. ਦੀਵਾਨ ਸਿੰਘ ਕਾਲੇ ਪਾਣੀ ਮਿਊਜ਼ੀਅਮ ਸ਼ਿਸਵਾਂ ਵਿਖੇ ਅਜ਼ਾਦੀ ਦੇ ਮਹਾਂਨਾਇਕ ਤੇ ਜਪਾਨੀ ਹਕੂਮਤ ਨਾਲ ਟੱਕਰ ਲੈ ਕੇ ਅਜਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇ ਪਾਣੀ ਦੇ ਬੁੱਤ ਤੇ ਫੁੱਲ ਮਾਲਾਵਾਂ ਪਾ ਕੇ ਉਹਨਾਂ ਨੂੰ ਸਰਧਾਂ ਅਰਪਿਤ ਕਰ ਦੇ ਅਜਾਦੀ ਦਾ 75ਵਾਂ ਦਿਹਾੜਾ ਮਨਾਇਆ ਗਿਆ ਇਸ ਸਮੇਂ ਰਿਤੂ, ਦੀਆ ,ਕਰਨ ਸਿੰਘ, ਗੋਂਦਾ ਸਿੰਘ ਇਹਨਾ ਛੋਟੇ ਬੱਚਿਆਂ ਦੁਆਰਾ ਸਮੂਹਕ ਤੌਰ ਤੇ ਰਾਸ਼ਟਰੀ ਗਾਨ ਗਾਇਆ ਗਿਆ ।ਇਸ ਮੌਕੇ ਮੈਡਮ ਗੁਰਦਰਸ਼ਨ ਕੌਰ ਢਿੱਲੋਂ ਨੇ ਹਾਜਰੀਨ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਵਿਦੇਸ਼ੀ ਹਕੂਮਤਾਂ ਦੁਆਰਾ ਸਾਡੇ ਭਾਰਤੀਆਂ ਤੇ ਕੀਤੇ ਗਏ ਵਹਿਸ਼ੀਆਨ ਜੁਲਮਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ Iਲੰਮੇਂ ਸਮੇਂ ਦੀ ਅੰਗਰੇਜ਼ੀ ਹੁਕਮਰਾਨਾ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਸਾਡੇ ਭਾਰਤੀ ਸੁਤੰਤਰਤਾ ਸੰਗਰਾਮੀਆਂ ਨੇ ਆਪਣੀ ਜਾਨ ਨੂੰ ਦੇਸ਼ ਤੋਂ ਕੁਰਬਾਨ ਕਰ ਕੇ ਸਾਨੂੰ ਭਾਰਤੀ ਲੋਕਾਂ ਨੂੰ ਅਜਾਦੀ ਲੈ ਕੇ ਦਿੱਤੀ ਅਸੀਂ ਇਹਨਾਂ ਮਹਾਨ ਦੇਸ਼ ਭਗਤਾਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਅਸੀਂ ਅਜਾਦੀ ਦੇ ਇਸ 75ਵੇਂ ਸੁਤੰਤਰਤਾ ਦਿਹਾੜੇ ਤੇ ਅਜਾਦੀ ਦੇ ਪਰਵਾਨਿਆਂ ਨੂੰ ਲੱਖ ਲੱਖ ਪ੍ਰਣਾਮ ਕਰ ਦੇ ਹਾਂ।ਇਸ ਮੌਕੇ ਮੁਹਾਲੀ ਜ਼ਿਲੇ ਦੇ ਤਰਕਸ਼ੀਲ ਆਗੂ ਤੇ ਲੇਖਕ ਗੋਰਾ ਹੁਸ਼ਿਆਰਪੁਰੀ ਨੇ ਵੀ ਆਪਣੇ ਵਿਚਾਰ ਸਾਂਝੇਂ ਕੀਤੇ ਅਤੇ ਅਜਾਦੀ ਦਿਹਾੜੇ ਤੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕੀਤਾ।ਇਸ ਮੌਕੇ ਪ੍ਰਕਾਸ਼, ਸੁਖਪਾਲ ਸਿੰਘ, ਗੁਰਪਰੀਤ ਸਿੰਘ, ਰਜਨੀ ਰਾਣੀ, ਸੇਵਕ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here